ਬਾਲੀਵੁਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ (sushant singh rajput) ਦੇ ਸੁਸਾਇਡ ਦੇ ਗ਼ਮ ਨੂੰ ਉਨ੍ਹਾਂ ਦੀ ਭਰਜਾਈ ਸੁਧਾ ਦੇਵੀ ਬਰਦਾਸ਼ਤ ਨਹੀਂ ਕਰ ਸਕੀ ਅਤੇ ਸਦਮੇ ਵਿੱਚ ਉਨਾਂ ਦੀ ਵੀ ਮੌਤ ਹੋ ਗਈ । ਉਨ੍ਹਾਂ ਦੀ ਮੌਤ ਠੀਕ ਉਸ ਵਕਤ ਹੋਈ ਜਦੋਂ ਮੁੰਬਈ ਵਿੱਚ ਸੁਸ਼ਾਂਤ ਦਾ ਅੰਤਮ ਸਸਕਾਰ ਹੋ ਰਿਹਾ ਸੀ। ਜਾਣਕਾਰੀ ਅਨੁਸਾਰ ਸੁਧਾ ਦੇਵੀ ਨੇ ਆਪਣੇ ਦੇਵਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਖਾਣਾ-ਪੀਣਾ ਤਿਆਗ਼ ਦਿੱਤਾ ਸੀ। ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਜੱਦੀ ਪਿੰਡ ਪੂਰਣਿਆ ਦੇ ਮਲਡੀਹਾ ਵਿੱਚ ਰਹਿੰਦੀ ਸੀ।
ਦਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਮੁੰਬਈ ਦੇ ਬਾਂਦਰੇ ਸਥਿਤ ਆਪਣੇ ਫਲੈਟ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੋੜ ਗਈ ਸੀ। ਬਿਹਾਰ ਦੇ ਪੂਰਣਿਆ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਮਲਡੀਹਾ ਅਤੇ ਪਟਨੇ ਦੇ ਰਾਜੀਵ ਨਗਰ ਇਲਾਕੇ ਵਿੱਚ ਲੋਕਾਂ ਨੂੰ ਰੋਂਦੇ ਹੋਏ ਵੀ ਵੇਖਿਆ ਗਿਆ। ਇਨ੍ਹਾਂ ਥਾਵਾਂ ਨਾਲ ਸੁਸ਼ਾਂਤ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਹਨ। ਉਨ੍ਹਾਂ ਦੇ ਖਗੜਿਆ ਸਥਿਤ ਨਾਨਕਾ ਘਰ ਵਿੱਚ ਵੀ ਸੋਗ ਦਾ ਮਾਹੌਲ ਹੈ।
ਜਦੋਂ ਸੁਸ਼ਾਂਤ ਦੀ ਮੌਤ ਦੀ ਖ਼ਬਰ ਉਸ ਦੀ ਭਾਬੀ ਨੂੰ ਮਿਲੀ ਤਾਂ ਉਹ ਸਦਮੇ ਵਿਚ ਬੇਹੋਸ਼ ਹੋ ਗਈ। ਇਸ ਮਗਰੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ । ਹੋਸ਼ ਵਿੱਚ ਆਉਂਦੇ ਹੀ ਉਹ ਸੁਸ਼ਾਂਤ ਬਾਰੇ ਪੁੱਛਦੀਆਂ ਕਿ ਉਹ ਠੀਕ ਹੈ ਕਿ ਨਹੀਂ। ਸੁਧਾ ਦੇਵੀ ਦੇ ਪਤੀ ਅਤੇ ਸੁਸ਼ਾਂਤ ਦੇ ਚਚੇਰੇ ਭਰਾ ਅਮਰੇਂਦਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਸੁਧਾ ਦੇਵੀ ਦੀ ਤਬਿਅਤ ਜ਼ਿਆਦਾ ਖ਼ਰਾਬ ਹੋਣ ਲੱਗੀ ਸੀ । ਸ਼ਾਮ ਪੰਜ ਵਜੇ ਉਨ੍ਹਾਂ ਨੇ ਅੰਤਮ ਸਾਹ ਲਿਆ।